Breaking News

ਪਟਵਾਰ ਯੂਨੀਅਨ ਵਾ ਕਾਨੂੰਗੋ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ : ਕੁਲਵੰਤ ਸਿੰਘ ਡੇਹਰੀਵਾਲ

ਪਟਵਾਰ ਯੂਨੀਅਨ ਵਾ ਕਾਨੂੰਗੋ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ  : ਕੁਲਵੰਤ ਸਿੰਘ ਡੇਹਰੀਵਾਲ

Lokmatchakra.com

ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ  ਤਾਲਮੇਲ ਕਮੇਟੀ ਦੇ ਅਦੇਸ਼ ਤੇ  ਤਹਿਸੀਲ ਅੰਮ੍ਰਿਤਸਰ ਇੱਕ ਅਤੇ ਦੋ ਵਿੱਖੇ 11 ਵੱਜੇ ਸਵੇਰ ਤੋਂ ਲੈਕੇ 2 ਵੱਜੇ ਦੁਪਹਿਰ ਤੱਕ ਰੋਸ ਧਰਨਾ ਦਿੱਤਾ ਗਿਆ। ਪਟਵਾਰੀਆਂ ਵੱਲੋਂ 21 ਜੂਨ 2021 ਤੌਂ  ਵਾਧੂ ਸਰਕਲਾਂ ਦਾ ਚਾਰਜ ਛੱਡਣ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਜਿਸ ਵਿਚ ਬੱਚਿਆਂ ਦੇ ਸਕੂਲਾਂ/ ਕਾਲਜਾਂ ਵਿੱਚ  ਦਾਖਲਾ ਲੈਣ ਲਈ ਰੈਜੀਡੈਂਸ ਸਰਟੀਫਿਕੇਟ , ਜਾਤੀ ਦਾ ਸਰਟੀਫਿਕੇਟ  , ਕਿਸਾਨਾਂ ਨੂੰ ਬੈਂਕ ਕੋਲ ਜਮੀਨ ਆੜ- ਰਹਿਣ ਕਰਣ , ਫ਼ੱਕ ਆੜ - ਰਹਿਣ ਕਰਵਾਉਣ , ਵਿਰਾਸਤ  , ਬੈ , ਰਹਿਣ  , ਫੱਕ ਉੱਲ ਰਹਿਨ  , ਤਬਾਦਲਾ  , ਆਦਿ  ਇੰਤਕਾਲ ਕਰਾਉਣ ਵਿੱਚ  ਅਤੇ   ਨੈਸ਼ਨਲ ਹਾਈਵੇ ਚ ਆਉਣ ਵਾਲੀਆਂ ਜ਼ਮੀਨਾਂ ਦਾ ਮੁਆਵਜ਼ਾ ਲੈਣ ਲਈ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ । 


ਲੌਕਾਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਦੀ ਸਰਕਾਰ ਨੂੰ ਰੱਤੀ ਭਰ ਵੀ ਪਰਵਾਹ ਨਹੀਂ ਲੱਗਦੀ ਜਿਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ ।ਸਰਕਾਰ  ਤੋਂ ਜੱਥੇਬੰਦੀ ਮੰਗ ਕਰਦੀ ਹੈ ਕਿ ਪਟਵਾਰ ਯੂਨੀਅਨ ਦੀਆਂ ਮੰਗਾਂ ਮੰਨ ਕੇ  ਤੁਰੰਤ ਲਾਗੂ ਕੀਤੀਆਂ ਜਾਣ , ਜਿਵੇਂ ਕਿ 3000 ਹਜਾਰ ਪਟਵਾਰੀਆਂ ਦੀ ਨਵੀਂ ਭਰਤੀ  ,  ਪਟਵਾਰੀਆਂ ਨੂੰ ਕੰਪਿਊਟਰ ਮੁਹੱਈਆ ਕਰਵਾਏ ਜਾਣ , ਪਟਵਾਰੀਆਂ ਦੇ ਪਰਖਕਾਲ ਸਮੇਂ ਨੂੰ 3 ਸਾਲ ਤੌ ਘੱਟਾ ਕੇ 2 ਸਾਲ ਕਰਕੇ , ਟਰੇਨਿੰਗ ਦੇ ਸਮੇਂ ਨੂੰ ਪਰਖਕਾਲ ਦੇ ਸਮੇਂ ਵਿੱਚ ਸ਼ਾਮਿਲ ਕੀਤਾ ਜਾਵੇ  , ਤਨਖਾਹ ਕਮਿਸ਼ਨ ਦੀ  ਰਿਪੋਰਟ ਦੀਆਂ ਤਰੁਟੀਆਂ ਦੂਰ ਕਰ ਕੇ ਰਿਪੋਰਟ ਲਾਗੂ ਕੀਤੀ ਜਾਵੇ ,  ਡੀ ਏ ਦੀਆਂ ਬਕਾਇਆ ਕਿਸਤਾਂ  ਜਾਰੀ ਕੀਤੀਆਂ ਜਾਣ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ । 

ਧਰਨੇ ਨੂੰ  ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ  , ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਜਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਕੋਹਾਲੀ  , ਹਰਪਾਲ ਸਿੰਘ ਸਮਰਾ ਜਰਨਲ ਸਕੱਤਰ  , ਚਾਨਣ ਸਿੰਘ ਖਹਿਰਾ ਮੀਤ ਪ੍ਰਧਾਨ ਪੰਜਾਬ  , ਰਣਜੀਤ ਸਿੰਘ ਮਜੀਠਾ , ਰਣਜੀਤ ਸਿੰਘ ਸੁਲਤਾਨਵਿੰਡ  ਤਹਿਸੀਲ ਪ੍ਰਧਾਨ ਅੰਮ੍ਰਿਤਸਰ ਇੱਕ ਅਤੇ ਦੋ  , ਰਿਪੂਦੰਮਣ ਸਿੰਘ ਜਰਨਲ ਸਕੱਤਰ ਤਹਿਸੀਲ ਅਮ੍ਰਿਤਸਰ-2 , ਜਲਵਿੰਦਰ ਸਿੰਘ ਜਰਨਲ ਸਕੱਤਰ ਤਹਿਸੀਲ ਅਮ੍ਰਿਤਸਰ -1 , ਕਾਨੂੰਗੋ ਬਲਵਿੰਦਰ ਸਿੰਘ  , ਕਾਨੂੰਗੋ ਉਮ ਪ੍ਕਾਸ਼  , ਹਰਪ੍ਰੀਤ ਸਿੰਘ ਬਾਬਾ ਜੀ  , ਬਲਰਾਜ ਸਿੰਘ  , ਬਿਕਰਮਜੀਤ  ਸਿੰਘ  , ਹਰਨੂਰ ਸਿੰਘ  , ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।

कोई टिप्पणी नहीं