Breaking News

ਮੰਗਾਂ ਨਾ ਮੰਨਣ ਤੇ ਪਟਵਾਰੀਆਂ / ਕਾਨੂੰਗੋਆਂ / ਕਰਮਚਾਰੀਆਂ ਦਫਤਰ ਡਿਪਟੀ ਕਮਿਸ਼ਨਰ ਇਕੱਠੇ ਹੋ ਕੇ 3 ਸਤੰਬਰ ਨੂੰ ਮੁਹਾਲੀ ਵਿੱਖੇ ਵਿਸ਼ਾਲ ਰੋਸ ਰੈਲੀ ਕਰਨਗੇ : ਕੁਲਵੰਤ ਸਿੰਘ ਡੇਹਰੀਵਾਲ

ਮੰਗਾਂ ਨਾ ਮੰਨਣ ਤੇ ਪਟਵਾਰੀਆਂ  / ਕਾਨੂੰਗੋਆਂ  / ਕਰਮਚਾਰੀਆਂ ਦਫਤਰ ਡਿਪਟੀ ਕਮਿਸ਼ਨਰ ਇਕੱਠੇ ਹੋ ਕੇ 3 ਸਤੰਬਰ ਨੂੰ ਮੁਹਾਲੀ ਵਿੱਖੇ ਵਿਸ਼ਾਲ ਰੋਸ ਰੈਲੀ ਕਰਨਗੇ  : ਕੁਲਵੰਤ ਸਿੰਘ ਡੇਹਰੀਵਾਲ


लोकमतचक्र.कॉम।

ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਅਹਿਮ ਮੀਟਿੰਗ ਕੁਲਵੰਤ ਸਿੰਘ ਡੇਹਰੀਵਾਲ ਜਿਲ੍ਹਾ ਪ੍ਰਧਾਨ  ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਸ: ਹਰਪ੍ਰੀਤ ਸਿੰਘ ਕੋਹਾਲੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਐਲਾਨ ਕੀਤਾ ਗਿਆ ਕਿ  (1 ) ਪਟਵਾਰੀ ਅਤੇ ਕਾਨੂੰਗੋ 1 ਸਤੰਬਰ 2021 ਤੌਂ ਫਰਦ ਕੇਂਦਰਾਂ ਦਾ ਬਾਈਕਾਟ ਕਰ ਕੇ ਲੈਂਡ ਰਿਕਾਰਡ ਮੈਨੂਅਲ ਅਨੁਸਾਰ ਆਪਣੀ ਕਲਮੀ ਕੰਮ ਕਰਨਗੇ । ( 2 ) ਪੰਜਾਬ ਸਰਕਾਰ ਦੀਆਂ ਮੁਲਾਜਮ ਮਾਰੂ ਨਿੱਤੀਆਂ ਦੇ ਵਿਰੁੱਧ ਅਤੇ ਸਾਝੀਆਂ ਵਿਭਾਗੀ ਮੰਗਾਂ ਦੀ ਪੂਰਤੀ ਲਈ ਮਿੱਤੀ  3 ਸਤੰਬਰ ਸ਼ੁੱਕਰਵਾਰ ਨੂੰ ਜਿਲ੍ਹਾ ਪੱਧਰੀ ਲੱਗਣ ਵਾਲਾ ਧਰਨਾ ਮੁਲਤਵੀ ਕਰ ਕੇ ਹੁਣ ਸਮੂਹਿਕ ਛੁੱਟੀ ਲੈ ਕੇ  ਵਿਸ਼ਾਲ ਰੋਸ ਰੈਲੀ ਵਾਈ ਪੀ ਐਸ ਚੌਂਕ ਮੁਹਾਲੀ ਵਿੱਖੇ ਕਰਕੇ ਦੁਪਿਹਰ 12 ਵੱਜੇ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਜਾਵੇਗਾ । ਜਿਸ ਵਿੱਚ ਮੌਜੂਦਾ / ਪਟਵਾਰੀ  /  ਕਾਨੂੰਗੋ  / ਸੇਵਾ ਮੁੱਕਤ ਪਟਵਾਰੀ / ਕਾਨੂੰਗੋ /ਆਦਿ  ਕਰਮਚਾਰੀ ਦਫਤਰ ਡਿਪਟੀ ਕਮਿਸ਼ਨਰ /  ਨੰਬਰਦਾਰ  /  ਚੌਕੀਦਾਰ  / ਕਿਸ਼ਾਨ ਯੂਨੀਅਨਾਂ ਆਦਿ ਸ਼ਾਮਿਲ ਹੋਣਗੀਆਂ । ( 3 ) ਖਾਲੀ ਵਾਧੂ ਸਰਕਲਾਂ ਦੇ ਰਜਿਸਟਰ ਖਸਰਾ ਗਿਰਦਾਵਰੀ ਦਫਤਰ ਕਾਨੂੰਗੋ ਪਾਸ ਜਮਾਂ ਹਨ ਅਤੇ ਪੱਕੇ ਸਰਕਲਾਂ ਦੇ ਰਜਿਸਟਰ ਖਸਰਾ ਗਿਰਦਾਵਰੀ ਦਾ ਕੰਮ ਫਰਦ ਕੇਂਦਰਾਂ ਵਿੱਚ ਕਰਵਾਇਆ ਜਾਵੇਗਾ । ( 4 ) ਮਿੱਤੀ 9/9/2021 ਨੂੰ 11ਵੱਜੇ  ਰਾਮਪੁਰਾ ਫੂਲ ਜਿਲ੍ਹਾ ਬਠਿੰਡਾ ਵਿੱਖੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ ਅਤੇ ਪੰਜਾਬ ਬਾਡੀ ਵੱਲੋਂ ਅੱਗਲੇ ਤਿੱਖੇ ਸਘੰਰਸ਼ ਦੇ ਐਲਾਨ ਕੀਤਾ ਜਾਵੇਗਾ ।

ਇਸ ਮੀਟਿੰਗ ਵਿੱਚ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਤੌਂ ਇਲਾਵਾ ਹਰਪ੍ਰੀਤ ਸਿੰਘ ਕੋਹਾਲੀ ਜਿਲ੍ਹਾ ਪ੍ਰਧਾਨ ਕਾਨੂੰਗੋ ਐਸੋਸੀਏਸ਼ਨ  ,  ਹਰਪਾਲ ਸਿੰਘ ਸਮਰਾ ਜਰਨਲ ਸਕੱਤਰ , ਹਰਜਿੰਦਰ ਕੁਮਾਰ ਸ਼ਰਮਾ ਖਜਾਨਚੀ ਜਿਲ੍ਹਾ  , ਸਵਿੰਦਰਜੀਤ ਦੋਸਾਂਝ ਸੀ: ਮੀ: ਪ੍ਰਧਾਨ ਜਿਲ੍ਹਾ  , ਚਾਨਣ ਸਿੰਘ ਖਹਿਰਾ ਮੀਤ ਪ੍ਰਧਾਨ ਪੰਜਾਬ  ,  ਰਣਜੀਤ ਸਿੰਘ ਸੁਲਤਾਨਵਿੰਡ  -ਰਣਜੀਤ ਸਿੰਘ ਮਜੀਠਾ ਤਹਿਸੀਲ ਪ੍ਰਧਾਨ ਅੰਮ੍ਰਿਤਸਰ ਇੱਕ ਅਤੇ ਦੋ , ਨਰਿੰਦਰ ਕੁਮਾਰ ਤਹਿਸੀਲ ਪ੍ਰਧਾਨ ਮਜੀਠਾ  , ਤਰਸੇਮ ਸਿੰਘ ਫੱਤੂਭੀਲਾ ਤਹਿਸੀਲ ਪ੍ਰਧਾਨ  ਬਾਬਾ ਬਾਕਾਲਾ ਸਾਹਿਬ , ਰਸ਼ਪਾਲ ਸਿੰਘ ਜਲਾਲ ਉਸਮਾਂ ਨੁਮਾਇੰਦਾ ਜਿਲ੍ਹਾ  ,  ਗੁਰਜੰਟ ਸਿੰਘ ਸੋਹੀ ਤਹਿਸੀਲ ਪ੍ਰਧਾਨ ਅਜਨਾਲਾ , ਜਲਵਿੰਦਰ ਸਿੰਘ   , ਰਿਪੂਦੰਮਣ ਸਿੰਘ  , ਸੰਜੀਵ ਕੁਮਾਰ  , ਸੁਨੀਤ ਕੁਮਾਰ  ਚਾਰੇ ਜਰਨਲ ਸਕੱਤਰ  ,  ਸੁੱਖਚੈਨ ਸਿੰਘ ਮੀਤ ਪ੍ਰਧਾਨ ਜਿਲ੍ਹਾ  , ਹਰਪ੍ਰੀਤ ਸਿੰਘ ਬਾਬਾ ਜੀ , ਸੋਰਵ ਸਰਮਾ  , ਕਰਤਾਰ ਸਿੰਘ ਲਹਿਰੀ  ਆਦਿ ਹਾਜ਼ਰ ਸਨ ।

कोई टिप्पणी नहीं