Breaking News

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਪਟਵਾਰ ਯੂਨੀਅਨ ਦੀ ਨਵੇਂ ਸਾਲ ਦੀ ਡਾਇਰੀ ਕੀਤੀ ਜਾਰੀ : ਕੁਲਵੰਤ ਸਿੰਘ ਡੇਹਰੀਵਾਲ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਪਟਵਾਰ ਯੂਨੀਅਨ ਦੀ ਨਵੇਂ ਸਾਲ ਦੀ ਡਾਇਰੀ ਕੀਤੀ ਜਾਰੀ : ਕੁਲਵੰਤ ਸਿੰਘ ਡੇਹਰੀਵਾਲ


lokmatchakra.com

ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਅੰਮ੍ਰਿਤਸਰ ਦੀ ਨਵੇਂ ਸਾਲ 2022 ਦੀ ਜਥੇਬੰਦਕ ਡਾਇਰੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਜਾਰੀ ਕੀਤੀ। ਡਿਪਟੀ ਕਮਿਸ਼ਨਰ ਨੇ ਡਾਇਰੀ ਜਾਰੀ ਕਰਦਿਆਂ ਆਏ ਜੱਥੇਬੰਦਕ ਵਫਦ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਲੌਕਾਂ ਦੀ ਮਿਹਨਤ ਵਾ ਪੂਰੀ ਲਗਨ ਨਾਲ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਕਾਮਨਾ ਕੀਤੀ ਕਿ ਇਹ ਵਰ੍ਹਾ ਜੰਤਾ ਲਈ ਤੰਦਰੁਸਤੀ ਭਰਿਆ ਬਤੀਤ ਹੋਵੇ। ਡਾਇਰੀ ਜਾਰੀ ਕਰਨ ਸਮੇਂ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਤੌਂ ਇਲਾਵਾ ਹਰਪਾਲ ਸਿੰਘ ਸਮਰਾ ਜਰਨਲ ਸਕੱਤਰ ਜਿਲ੍ਹਾ  , ਹਰਜਿੰਦਰ ਕੁਮਾਰ ਸ਼ਰਮਾ ਖਜਾਨਚੀ ਜਿਲ੍ਹਾ , ਰਸ਼ਪਾਲ ਸਿੰਘ ਜਲਾਲ ਉਸਮਾਂ ਨੁਮਾਇੰਦਾ ਜਿਲ੍ਹਾ  , ਰਣਜੀਤ ਸਿੰਘ ਮਜੀਠਾ , ਰਣਜੀਤ ਸਿੰਘ ਸੁਲਤਾਨਵਿੰਡ ਦੋਵੇਂ ਪ੍ਰਧਾਨ ਤਹਿਸੀਲ ਅੰਮ੍ਰਿਤਸਰ ਇੱਕ ਅਤੇ ਦੋ , ਤਰਸੇਮ ਸਿੰਘ ਫੱਤੂਭੀਲਾ ਤਹਿਸੀਲ ਪ੍ਰਧਾਨ  ਬਾਬਾ ਬਾਕਾਲਾ ਸਾਹਿਬ , ਨਰਿੰਦਰ ਕੁਮਾਰ ਤਹਿਸੀਲ ਪ੍ਰਧਾਨ ਮਜੀਠਾ  , ਗੁਰਜੰਟ ਸਿੰਘ ਸੋਹੀ ਤਹਿਸੀਲ ਪ੍ਰਧਾਨ ਅਜਨਾਲਾ , ਜਲਵਿੰਦਰ ਸਿੰਘ , ਰਿਪੂਦੰਮਣ ਸਿੰਘ  , ਸੰਜੀਵ ਕੁਮਾਰ  , ਕੁਲਵਿੰਦਰ ਸਿੰਘ ਰੰਧਾਵਾ  , ਸੁਨੀਤ ਕੁਮਾਰ ਪੰਜੇ ਜਰਨਲ ਸਕੱਤਰ ਸੰਮੂਹ ਤਹਿਸੀਲਾਂ , ਸੰਦੀਪ ਸਿੰਘ ਬੋਪਾਰਾਏ ਸਹਾਇਕ ਖਜਾਨਚੀ , ਲਵਲੀਨ ਸਿੰਘ ਸਿਖਿਆਰਥੀ ਪਟਵਾਰੀ ਆਦਿ ਹਾਜ਼ਰ ਸਨ ।

कोई टिप्पणी नहीं