ਅੱਜ ਸੇਵਾ ਮੁੱਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਦੇ ਵੱਫਦ ਵੱਲੋ ਕੁਲਵੰਤ ਸਿੰਘ ਡੇਹਰੀਵਾਲ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ ।
ਜਿਸ ਵਿੱਚ ਪੈ ਕਮਿਸ਼ਨ 2016 ਦੇ ਬਕਾਇਆ ਦੀ ਅਦਾਇਗੀ ਸਮੁੱਚੇ ਜਿਲ੍ਹੇ ਵਿੱਚ ਹੀ ਸਾਰੀਆਂ ਤਹਿਸੀਲਾਂ ਦੇ ਪਟਵਾਰੀਆਂ, ਕਾਨੂੰਗੋਆਂ, ਅਤੇ ਨਾਇਬ ਤਹਿਸੀਲਦਾਰਾਂ ਦੀ ਬਕਾਇਆ ਖੜੀ ਹੈ , ਤੌਂ ਜਾਣੂ ਕਰਵਾਇਆ ਗਿਆ ਅਤੇ ਮੰਗ ਕੀਤੀ ਕਿ ਇਨ੍ਹਾਂ ਬਕਾਇਆ ਤੌ ਬਿਨਾਂ ਹੋਰ ਵੀ ਕੰਮ ਜਿਵੇ ਕਿ ਸੇਵਾ ਮੁਕਤ ਸਾਥੀਆਂ ਦੇ ਪੈਨਸ਼ਨ ਕੇਸ਼ ਤਿਆਰ ਕਰਕੇ ਏ ਜੀ ਪੰਜਾਬ ਨੂੰ ਭੇਜਣੇ , ਜੀ ਪੀ ਐਫ ਦੀ ਫੁੱਲ ਐਂਡ ਫ਼ਾਈਨਲ ਅਦਾਇਗੀ , ਲੀਵਇੰਨਕੈਸ਼ਮੈਂਟ ਦੀਆਂ ਅਦਾਇਗੀਆਂ , ਜੀ ਆਈ ਐਸ ( ਗਰੁੱਪ ਇੰਨਸ਼ੋਰੇਂਸ ਸਕੀਮ )ਦੀਆਂ ਅਦਾਇਗੀਆਂ , ਮੈਡੀਕਲ ਬਿੱਲ ਦੇ ਕਲੇਮ ਆਦਿ ਦੀ ਦੇਰੀ ਦਾ ਜਲਦ ਨਿਪਟਾਰਾ ਕੀਤਾ ਜਾਵੇ ।
ਇਸ ਵੱਫਦ ਵਿੱਚ ਕੁਲਵੰਤ ਸਿੰਘ ਡੇਹਰੀਵਾਲ ਤੋਂ ਇਲਾਵਾ ਸਃ ਮੇਜਰ ਸਿੰਘ ਭੋਮਾਂ, ਪਲਵਿੰਦਰ ਸਿੰਘ, ਸਵਿੰਦਰਜੀਤ ਸਿੰਘ ਦੌਸਾਂਝ ਆਦ ਹਾਜਰ ਸਨ ।