Breaking News

ਅੰਮ੍ਰਿਤਸਰ ਦੇ 392 ਪਿੰਡਾਂ ਦੇ ਮਾਲ ਵਿਭਾਗ ਨਾਲ ਸਬੰਧਿਤ ਕੰਮ ਹੋਣਗੇ ਬੰਦ

ਅੰਮ੍ਰਿਤਸਰ ਦੇ 392 ਪਿੰਡਾਂ ਦੇ ਮਾਲ ਵਿਭਾਗ ਨਾਲ ਸਬੰਧਿਤ ਕੰਮ ਹੋਣਗੇ ਬੰਦ


Lockmatchakra.com

ਅੰਮ੍ਰਿਤਸਰ : ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਅੰਮ੍ਰਿਤਸਰ ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਜਿਲ੍ਹਾ ਪ੍ਰਧਾਨ ਸ:  ਕੁਲਵੰਤ ਸਿੰਘ ਡੇਹਰੀਵਾਲ ਵਾ ਜਿਲ੍ਹਾ ਪ੍ਰਧਾਨ ਸ:  ਹਰਪ੍ਰੀਤ ਸਿੰਘ ਕੋਹਾਲੀ ਦੀ ਅਗਵਾਈ ਵਿੱਚ ਡੀ ਆਰ ਉ ਅੰਮ੍ਰਿਤਸਰ ਸ੍ਰੀ ਮੁਕੇਸ਼ ਕੁਮਾਰ ਸ਼ਰਮਾ ਜੀ ਨੂੰ ਮੈਮੋਰੰਡਮ ਸੌਂਪਿਆ ਗਿਆ ਕਿ ਅਗਰ 20/6/2021 ਤੱਥ ਪੰਜਾਬ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸਮੂੰਹ ਪਟਵਾਰੀਆਂ  ਅਤੇ ਕਾਨੂੰਗੋਆਂ ਵੱਲੋਂ  ਖਾਲੀ ਸਰਕਲਾਂ ਦੇ ਵਾਧੂ ਚਾਰਜ 21/6/2021 ਤੌਂ  ਛੱਡ ਦਿੱਤੇ ਜਾਣਗੇ । 319 

ਪਟਵਾਰੀਆਂ ਦਾ ਕੰਮ ਸੰਭਾਲ ਰਹੇ ਹਨ ਸਿਰਫ 172 ਪਟਵਾਰੀ। ਨਵੇ ਪਟਵਾਰੀਆਂ ਨੂੰ ਢਾਈ ਸਾਲ ਤੌ ਸਰਕਾਰ ਦੇ ਰਹੀ ਹੈ ਸਿਰਫ 10300 /- ਰੁਪਏ ਨਿਗੁਣੀ  ਤਨਖਾਹ । ਜਿਲ੍ਹਾ ਅੰਮ੍ਰਿਤਸਰ ਦੇ ਪਟਵਾਰੀਆਂ ਵੱਲੋਂ 147 ਖਾਲੀ ਪਟਵਾਰ ਸਰਕਲਾਂ ਦੇ ਵਾਧੂ ਚਾਰਜ ਛੱਡਣ ਨਾਲ 392 ਪਿੰਡਾ ਦੇ ਮਾਲ ਮਹਿਕਮੇ ਨਾਲ ਸਬੰਧਿਤ ਸਾਰੇ ਕੰਮ ਬੰਦ ਹੋ ਜਾਣਗੇ। ਜਿਸ ਕਾਰਨ ਆਮ ਜੰਤਾ ਨੂੰ ਹੌਣ ਵਾਲੀ ਖੱਜਲ - ਖਰਾਬੀ  ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। 

ਇਸ ਵਫਦ ਵਿੱਚ ਕੁਲਵੰਤ ਸਿੰਘ ਡੇਹਰੀਵਾਲ  , ਹਰਪ੍ਰੀਤ ਸਿੰਘ ਕੋਹਾਲੀ ਤੌਂ ਇਲਾਵਾ ਹਰਪਾਲ ਸਿੰਘ ਸਮਰਾ ਜਰਨਲ ਸਕੱਤਰ ਜਿਲ੍ਹਾ  , ਲਖਵਿੰਦਰ ਸਿੰਘ ਜਰਨਲ ਸਕੱਤਰ ਜਿਲ੍ਹਾ  , ਹਰਜਿੰਦਰ ਕੁਮਾਰ ਸ਼ਰਮਾ ਜਿਲ੍ਹਾ ਖਜਾਨਚੀ  , ਮੇਜਰ ਸਿੰਘ ਭੋਮਾਂ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ  , ਰਸ਼ਪਾਲ ਸਿੰਘ ਜਲਾਲ ਉਸਮਾਂ ਜਿਨ੍ਹਾਂ ਨੁਮਾਇੰਦਾ  , ਰਣਜੀਤ ਸਿੰਘ ਸੁਲਤਾਨਵਿੰਡ ਤਹਿਸੀਲ ਪ੍ਰਧਾਨ ਅੰਮ੍ਰਿਤਸਰ-1 , ਰਣਜੀਤ ਸਿੰਘ ਮਜੀਠਾ ਤਹਿਸੀਲ ਪ੍ਰਧਾਨ ਅੰਮ੍ਰਿਤਸਰ  -2  , ਗੁਰਜੰਟ ਸਿੰਘ ਸੋਹੀ ਤਹਿਸੀਲ ਪ੍ਰਧਾਨ ਅਜਨਾਲਾ  , ਤਰਸੇਮ ਸਿੰਘ ਫੱਤੂਭੀਲਾ ਤਹਿਸੀਲ ਬਾਬਾ ਬਾਕਾਲਾ ਸਾਹਿਬ  , ਨਰਿੰਦਰ ਕੁਮਾਰ ਤਹਿਸੀਲ ਪ੍ਰਧਾਨ ਮਜੀਠਾ  , ਰਿਪੂਦੰਮਣ ਸਿੰਘ ਜਰਨਲ ਸਕੱਤਰ ਤਹਿਸੀਲ ਅਮ੍ਰਿਤਸਰ-2  ,  ਆਦਿ ਹਾਜ਼ਰ ਸਨ।

कोई टिप्पणी नहीं