ਸੇਵਾ ਮੁੱਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸਃ ਲਖਵਿੰਦਰ ਸਿੰਘ ਕੋਹਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਪ੍ਰਧਾਨ ਸਃ ਨਿਰਮਲਜੀਤ ਸਿੰਘ ਬਾਜਵਾ ਜੀ ਵਿਸ਼ੇਸ਼ ਤੌਰ ਤੇ ਪੁੱਜੇ । ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 17 ਜੁਲਾਈ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ ਚੰਡੀਗੜ ਵਿਖੇ ਲੱਗਣ ਵਾਲੇ ਰੋਸ ਧਰਨੇ ਵਿੱਚ ਸੇਵ ਮੁਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਸਾਰੇ ਪੰਜਾਬ ਚੌਂ ਪੁੱਜਣਗੇ ।
ਕੁਲਵੰਤ ਸਿੰਘ ਡੇਹਰੀਵਾਲ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ( ੳ ) ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ । ( ਅ )2.59 ਦੇ ਗੁਣਾਂਕ ਨਾਲ ਪੈਅ ਕਮਿਸ਼ਨ ਦੇ ਬਕਾਏ ਯੱਕ ਮੁਸ਼ਤ ਜਾਰੀ ਕੀਤੇ ਜਾਣ । ( ੲ ) ਮੁਲਾਜ਼ਮਾਂ ਤੇ 200/- ਰੂਪੈ ਪ੍ਰਤੀ ਮਹੀਨਾ ਲਾਇਆ ਜਜ਼ੀਆ ਟੈਕਸ ਬੰਦ ਕੀਤਾ ਜਾਵੇ । ( ਸ ) 18% ਮਹਿੰਗਾਈ ਭੱਤਾ ਜਾਰੀ ਕੀਤਾ ਜਾਵੇ । ( ਹ ) ਪ੍ਰੋਬੇਸ਼ਨ ਪ੍ਰੀਅਡ ਬੰਦ ਕੀਤਾ ਜਾਵੇ । ( ਕ ) ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕੀਤੇ ਜਾਣ । ( ਖ ) ਹਰ ਤਰ੍ਹਾਂ ਦੇ ਕੱਚੇ, ਠੇਕਾ ਅਧਾਰਿਤ, ਆਊਟਸੋਰਸ ਮੁਲਾਜ਼ਮਾਂ ਨੂੰ ਪੱਕਿਆਂ ਕੀਤਾ ਜਾਵੇ ।
( ਗ ) ਮੈਡੀਕਲ ਬਕਾਇਆ ਬਿੱਲਾਂ ਦਾ ਭੁਗਤਾਨ ਕੀਤਾ ਜਾਵੇ । ਇਸ ਮੀਟਿੰਗ ਵਿੱਚ ਮੇਜਰ ਸਿੰਘ ਭੋਮਾ , ਤਰਸੇਮ ਸਿੰਘ ਫੱਤੂਭੀਲਾ , ਸੁਖਵਿੰਦਰ ਸਿੰਘ ਸਾਬੀ , ਪਲਵਿੰਦਰ ਸਿੰਘ , ਸੁਰਿੰਦਰ ਸਿੰਘ ਤਹਿਸੀਲ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਤਰਨ ਤਾਰਨ , ਗੁਰਮੀਤ ਸਿੰਘ ਛਾਪਾ ਤਰਨ ਤਾਰਨ , ਸੂਬਾ ਸਿੰਘ ਤਰਨ ਤਾਰਨ , ਹਰਦੇਵ ਸਿੰਘ ਭੋਮਾ, ਨਰਿੰਦਰ ਸਿੰਘ , ਰਵਿੰਦਰ ਕੁਮਾਰ ਰਵੀ , ਰਮੇਸ਼ ਪਾਲ ਸਿੰਘ, ਜਗਜੀਤ ਸਿੰਘ ਬਾਬਾ , ਜੋਗਿੰਦਰ ਸਿੰਘ ,ਪਰਸਨ ਸਿੰਘ ਵੇਰਕਾ , ਜਗਜੀਤ ਸਿੰਘ ਭੰਗਾਲੀ , ਚਰਨਜੀਤ ਸਿੰਘ , ਰਜਿੰਦਰ ਸਿੰਘ ਕਾਨੂੰਗੋ, ਜਸਬੀਰ ਸਿੰਘ ਬੱਲ , ਜਰਨੈਲ ਸਿੰਘ ਅਜਨਾਲਾ, ਗੁਰਬਿੰਦਰਬੀਰ ਅਜਨਾਲਾ, ਸਵਿੰਦਰ ਸਿੰਘ ਅਜਨਾਲਾ, ਜੋਗਿੰਦਰਪਾਲ ਪਾਂਡੇ , ਜਤਿੰਦਰ ਕੁਮਾਰ, ਆਦਿ ਨੇ ਸੰਬੋਧਨ ਕੀਤਾ ।

0 टिप्पणियाँ