ਸੇਵਾ ਮੁਕਤ ਪਟਵਾਰੀ, ਕਾਨੂੰਗੋ,ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਜੱਥੇਬੰਦਕ ਮੀਟਿੰਗ ਹੁਣ 6 ਜੂਨ 2026 ਦੀ ਬਜਾਏ 8 ਜੂਨ 2026 ਦਿਨ ਸੋਮਵਾਰ ਨੂੰ ਠੀਕ 11 ਵੱਜੇ ਸਵੇਰੇ ਹੈਰੀਟੇਜ ਕਲੱਬ, ਗਾਂਧੀ ਗਰਾਊਂਡ ਅੰਮ੍ਰਿਤਸਰ ਵਿੱਖੇ ਹੋਵੇਗੀ ।
ਇਹ ਜਾਣਕਾਰੀ ਦਿੰਦਿਆਂ ਨਿਰਮਲਜੀਤ ਸਿੰਘ ਬਾਜਵਾ ਅਤੇ ਲਖਵਿੰਦਰ ਸਿੰਘ ਕੋਹਾਲੀ ਨੇ ਦੱਸਿਆ ਕਿ 6 ਜੂਨ ਨੂੰ ਘੱਲੂਘਾਰਾ ਦਿਵਸ ਹੋਣ ਕਰਕੇ ਅਤੇ ਬਹੁਤੇ ਸਾਥੀਆਂ ਦੇ ਇਸ ਸਬੰਧੀ ਫੋਨ ਆਉਣ ਕਾਰਨ ਇਹ ਮੀਟਿੰਗ ਅਗਾਂਹ ਹੁਣ 8 ਜੂਨ ਦਿਨ ਸੋਮਵਾਰ ਨੂੰ ਤਹਿ ਕਰ ਦਿੱਤੀ ਗਈ ਹੈ । ਸਾਰੇ ਸਾਥੀ ਸਮੇਂ ਸਿਰ ਹੁੰਮ ਹਮਾਂ ਕੇ ਪਹੁੰਚਣ ਦੀ ਕ੍ਰਿਪਾਲਤਾ ਕਰੋ ਜੀ ।

0 टिप्पणियाँ