ਸੇਵਾ ਮੁੱਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸਃ ਲਖਵਿੰਦਰ ਸਿੰਘ ਕੋਹਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਪ੍ਰਧਾਨ ਸਃ ਨਿਰਮਲਜੀਤ ਸਿੰਘ ਬਾਜਵਾ ਜੀ ਵਿਸ਼ੇਸ਼ ਤੌਰ ਤੇ ਪੁੱਜੇ ।
ਮੀਟਿੰਗ ਵਿੱਚ ਕਾਫੀ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਬਾਰੇ ਚਿੰਤਾ ਜ਼ਾਹਰ ਕੀਤੀ ਗਈ । ਪਹਿਲਾਂ ਵੀ ਕਈ ਵਾਰ ਜਿਲ੍ਹਾ ਮਾਲ ਅਫਸਰ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਜੀ ਦੇ ਧਿਆਨ ਵਿੱਚ ਉੱਕਤ ਮੰਗਾਂ ਲਿਆਂਦੀਆਂ ਗਈਆਂ ਸਨ ਪਰ ਮੰਗਾਂ ਜਿਉ ਦੀਆਂ ਤਿਉਂ ਹੀ ਬਕਾਇਆ ਹਨ ।
ਕੁਲਵੰਤ ਡੇਹਰੀਵਾਲ ਨੇ ਪੱਤਰਕਾਰਾਂ ਨਾਲ਼ ਜਿਕਰ ਕਰਦਿਆਂ ਦੱਸਿਆ ਕਿ ਅਸੀਂ ਸੇਵਾ ਮੁੱਕਤ ਸਾਥੀਆਂ ਨੇ ਆਪਣੀ ਸਾਰੀ ਜੁਆਨੀ ਜਿਸ ਮਹਿਕਮੇ ਵਿੱਚ ਕੰਮ ਕਰਦਿਆਂ ਗੁਜ਼ਾਰ ਦਿੱਤੀ ਹੈ ਤੇ ਹੁਣ ਉਸੇ ਮਹਿਕਮੇ ਵਿੱਚ ਸਾਡਾ ਕੱਲਾ ਕੱਲਾ ਸਾਥੀ ਆਪਣੇ ਕੰਮਾਂ ਖਾਤਰ ਖੱਜਲ ਖ਼ੁਆਰ ਹੁੰਦਾ ਫਿਰੇ ਇਹ ਗੱਲ ਜੱਥੇਬੰਦੀ ਹਰਗਿੱਜ ਬਰਦਾਸ਼ਤ ਨਹੀਂ ਕਰੇਗੀ । ਜੱਥੇਬੰਦੀ ਜਿਲ੍ਹਾ ਪ੍ਰਸ਼ਾਸ਼ਨ ਨੂੰ ਬੇਨਤੀ ਕਰਦੀ ਹੈ ਕਿ ਸਾਡੇ ਸੇਵਾ ਮੁੱਕਤ ਸਾਥੀਆਂ ਨੂੰ ਇਸ ਉੱਮਰ ਦੇ ਆਖਰੀ ਪੜਾਅ ਚ ਖੱਜਲ ਖ਼ੁਆਰ ਨਾ ਕਰੇ ।
ਸਾਡੀਆਂ ਉੱਕਤ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਤਾਂ ਜਿਲ੍ਹਾ ਮਾਲ ਅਫ਼ਸਰ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ । ਜੱਥੇਬੰਦੀ ਵੱਲੋਂ ਜਿਲ੍ਹਾ ਮਾਲ ਅਫਸਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ । ਇਸ ਮੀਟਿੰਗ ਵਿੱਚ ਮੇਜਰ ਸਿੰਘ ਭੋਮਾ , ਤਰਸੇਮ ਸਿੰਘ ਫੱਤੂਭੀਲਾ , ਸੁਖਵਿੰਦਰ ਸਿੰਘ ਸਾਬੀ , ਹਰਮਿੰਦਰ ਸਿੰਘ , ਪਲਵਿੰਦਰ ਸਿੰਘ , ਥੰਮਣ ਸਿੰਘ, ਹਰਦੇਵ ਸਿੰਘ ਭੋਮਾ, ਬਲਦੇਵ ਸਿੰਘ ਬੱਬਰ ,ਜਸਬੀਰ ਸਿੰਘ ਬੱਲ , ਰਵਿੰਦਰ ਕੁਮਾਰ ਰਵੀ ,ਰਜਿੰਦਰ ਕੁਮਾਰ , ਰਮੇਸ਼ ਪਾਲ ਸਿੰਘ, ਜਗਜੀਤ ਸਿੰਘ,ਸੁਸ਼ੀਲ ਹਾਂਡਾ, ਵਿਨੋਦ ਕੁਮਾਰ, ਜੋਗਿੰਦਰ ਪਾਂਡੇ , ਡਾਂ ਤਜਿੰਦਰ ਸਿੰਘ, ਹਰੀਸ਼ ਕੁਮਾਰ , ਹਰਭਜਨ ਸਿੰਘ , ਕੇਵਲ ਕ੍ਰਿਸ਼ਨ, ਆਦਿ ਨੇ ਸੰਬੋਧਨ ਕੀਤਾ ।

0 टिप्पणियाँ